ਅਤੁਲ
atula/atula

ਪਰਿਭਾਸ਼ਾ

ਵਿ- ਜੋ ਤੋਲਿਆ ਨਾ ਜਾ ਸਕੇ. ਅਮਿਤ. "ਆਪੇ ਅਤੁਲ ਤੁਲਾਇਦਾ ਪਿਆਰਾ." (ਸੋਰ ਮਃ ੪) ੨. ਸੰ. ਅਤੁਲ੍ਯ. ਜਿਸ ਦੇ ਬਰਾਬਰ ਹੋਰ ਨਾ ਹੋਵੇ. ਅਦੁਤੀ ਅਨੂਪਮ. ਲਾਸਾਨੀ. "ਗੁਨ ਗਾਵਤ ਅਤੁਲ ਸੁਖ ਪਾਇਆ." (ਟੋਡੀ ਮਃ ੫)
ਸਰੋਤ: ਮਹਾਨਕੋਸ਼