ਅਥਰਵਣ
atharavana/adharavana

ਪਰਿਭਾਸ਼ਾ

ਸੰ. ਅਥਰ੍‍ਵਨ. ਸੰਗ੍ਯਾ- ਚੌਥਾ ਵੇਦ. ਦੇਖੋ, ਵੇਦ। ੨. ਇੱਕ ਰਿਖੀ, ਜਿਸ ਦਾ ਜ਼ਿਕਰ ਰਿਗਵੇਦ ਵਿੱਚ ਦੇਖੀਦਾ ਹੈ. ਇਸ ਨੂੰ ਬ੍ਰਹਮਾ ਦਾ ਪੁਤ੍ਰ ਲਿਖਿਆ ਹੈ. ਇਸ ਦੀ ਔਲਾਦ ਦੇ ਬ੍ਰਾਹਮਣ ਅਥਰਵਨ ਕਹਾਉਂਦੇ ਹਨ, ਜੋ ਯਗ੍ਯਾਦਿਕ ਕਰਮ ਕਰਾਉਣ ਵਿੱਚ ਆਪਣੇ ਤਾਈਂ ਸ਼ਿਰੋਮਣਿ ਮੰਨਦੇ ਹਨ. "ਭਾਰ ਅਥਰਬਨ ਗੁਰੁਮੁਖ ਤਾਰਾ." (ਭਾਗੁ) ਗੁਰੁਮੁਖਾਂ ਨੇ ਕਰਮਕਾਂਡੀਆਂ ਦਾ ਬੋਝਾ ਸਿਰੋਂ ਉਤਾਰ ਦਿੱਤਾ ਹੈ.
ਸਰੋਤ: ਮਹਾਨਕੋਸ਼