ਅਦੱਗ
athaga/adhaga

ਪਰਿਭਾਸ਼ਾ

ਵਿ- ਬਿਨਾ ਦਾਗ. ਸਾਫ਼. "ਨਮੋ ਖੱਗ ਅਦੱਗੰ." (ਵਿਚਿਤ੍ਰ) "ਲੈਕਰ ਖੱਗ ਅਦੱਗ ਮਹਾਂ." (ਚੰਡੀ ੧) ੨. ਕਲੰਕ ਰਹਿਤ। ੩. ਅਦਗਧ. ਜੋ ਦਗਧ ਨਹੀਂ ਹੋ ਸਕਦਾ. ਅਰਥਾਤ ਸੜ ਨਹੀਂ ਸਕਦਾ. "ਅਦੋਖ ਅਦਾਗ ਅਦਗ ਹੈ." (ਅਕਾਲ)
ਸਰੋਤ: ਮਹਾਨਕੋਸ਼