ਪਰਿਭਾਸ਼ਾ
ਸ੍ਰੀ ਗੁਰੂ ਅੰਗਦ ਸਾਹਿਬ ਦੀ ਸੁਪੁਤ੍ਰੀ, ਜਿਸ ਦੀ ਸ਼ਾਦੀ ਗੁਰੂ ਅਮਰ ਦੇਵ ਦੇ ਭਤੀਜੇ ਨਾਲ ਪਿੰਡ ਬਾਸਰਕੇ ਹੋਈ. ਇਸਦੇ ਮੁਖ ਤੋਂ- "ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ."- (ਮਾਰੂ ਮਃ ੧) ਪਾਠ ਸੁਣਕੇ ਸ਼ਰੀ ਅਮਰ ਦਾਸ ਜੀ ਨੂੰ ਗੁਰੂ ਅੰਗਦ ਸ੍ਵਾਮੀ ਦੇ ਮਿਲਣ ਦਾ ਪ੍ਰੇਮ ਜਾਗਿਆ ਸੀ. ਬੀਬੀ ਜੀ ਦੀ ਸਮਾਧਿ ਬਾਸਰਕੇ ਪਿੰਡ ਹੈ. ਦੇਖੋ, ਬਾਸਰਕੇ.
ਸਰੋਤ: ਮਹਾਨਕੋਸ਼