ਪਰਿਭਾਸ਼ਾ
ਇੱਕ ਮਾਤ੍ਰਿਕ ਅਤੇ ਵਰਣਿਕ ਛੰਦ. ਲੱਛਣ- ਚਾਰ ਚਰਣ- ਪ੍ਰਤਿ ਚਰਣ ਬਾਰਾਂ ਮਾਤ੍ਰਾ, ਅੰਤ ਨਗਣ, .#ਉਦਾਹਰਣ-#ਸੁਮਤਿ ਮਹਾਂ ਰਿਖਿ ਰਘੁਵਰ।#ਦੁੰਦਭਿ ਬਾਜਤ ਦਰ ਦਰ।#ਜਗ ਕੀ ਅਸੁ ਧੁਨਿ ਘਰ ਘਰ।#ਪੂਰ ਰਹੀ ਧੁਨਿ ਸੁਰਪੁਰ॥ (ਰਾਮਾਵ)#੨- ਅਮ੍ਰਿਤ ਗਤਿ ਦਾ ਦੂਜਾ ਰੂਪ "ਤ੍ਵਰਿਤ ਗਤਿ" ਹੈ ਇਸ ਦਾ ਲੱਛਣ ਹੈ ਪ੍ਰਤਿ ਚਰਣ- ਨ, ਜ, ਨ, ਗ. , , , .#ਉਦਾਹਰਣ-#ਸੁਮਤਿ ਮਹਾਂ ਮੁਨਿ ਸੁਨਿਯੇ,#ਤਨ ਮਨ ਸ਼੍ਰੀ ਨਿਜ ਗੁਨਿਯੇ,#ਮਨ ਮਁਹ ਹੋਯ ਸੁ ਕਹਿਯੇ,#ਧਨ ਸਬ ਆਪਨ ਲਹਿਯੇ. (ਰਾਮ ਚੰਦ੍ਰਿਕਾ)#੩- ਅਮ੍ਰਿਤ ਗਤਿ ਦਾ ਤੀਜਾ ਰੂਪ- ਪ੍ਰਤਿ ਚਰਣ ੧੦. ਅੱਖਰ. ਪੰਜਵਾਂ ਅਤੇ ਦਸਮਾਂ ਵਰਣ ਗੁਰੁ. ਏਹ ਲੱਛਣ ਦੂਜੇ ਭੇਦ ਵਿੱਚ ਭੀ ਘਟਦਾ ਹੈ.
ਸਰੋਤ: ਮਹਾਨਕੋਸ਼