ਪਰਿਭਾਸ਼ਾ
ਦਸ਼ਮੇਸ਼ ਦੇ ਦਰਬਾਰ ਦਾ ਕਵੀ, ਜੋ ਛੈਲਰਾਯ ਭੱਟ ਦਾ ਸੁਪੁਤ੍ਰ ਲਹੌਰ ਨਿਵਾਸੀ ਸੀ. ਇਸ ਨੇ ਸਤਿਗੁਰੂ ਦੀ ਆਗ੍ਯਾ ਅਨੁਸਾਰ ਮਹਾਭਾਰਤ ਦੇ ਸਭਾ ਪਰਵ ਦਾ ਹਿੰਦੀ ਅਨੁਵਾਦ ਕੀਤਾ ਹੈ. ਦੇਖੋ, ਇਸ ਦੀ ਕਵਿਤਾ:-#ਮਨਹਰ#ਜਾਂਹੀ ਓਰ ਜਾਊਂ ਅਤਿ ਆਦਰ ਤਹਾਂ ਤੇ ਪਾਊਂ,#ਤੇਰੇ ਗੁਨ ਗਨ ਕੋ ਅਗਾਊ ਗਨੇ ਸ਼ੇਸ ਜੂ,#ਹੀਰ ਚੀਰ ਮੁਕਤਾ ਜੇ ਦਿਨ ਪ੍ਰਤਿ ਦਾਨ ਦੇਤ,#ਤਿਨੈ ਦੇਖ ਦੇਖ ਅਭਿਲਾਖਤ ਧਨੇਸ਼ ਜੂ,#ਗੁਨਿਨ ਮੇ ਗੁਨੀ ਕਵਿ ਅਮ੍ਰਿਤ ਪਢੈਯਾ ਤੇਰੋ,#ਜਬ ਇਨੈ ਹੇਰੋ ਪ੍ਯਾਰ ਕੀਜੈ ਅਮਰੇਸ਼ ਜੂ,#ਸ਼੍ਰੀ ਗੁਰੂ ਗੋਬਿੰਦ ਸਿੰਘ ਛੀਰਨਿਧਿ ਪਾਰ ਭਈ,#ਕੀਰਤਿ ਤਿਹਾਰੀ ਤੁਮੈ ਕਹਿਕੈ ਸਁਦੇਸ ਜੂ.#ਪ੍ਰਿਯਾ ਪ੍ਰੇਮ ਸੋ ਸਿੰਗਾਰੀ ਹਾਸ੍ਯ ਸੋ ਵਿਨੋਦ ਭਾਰੀ#ਦੀਨਨ ਪੈ ਕਰੁਣਾਨੁਸਾਰੀ ਸੁਖ ਦੀਨੋ ਹੈ,#ਕੀਨੇ ਅਰਿ ਰੁੰਡ ਮੁੰਡ ਰੁਦ੍ਰ ਰਸ ਭਰ੍ਯੋ ਝੁੰਡ,#ਫੌਜਨ ਸੁਧਾਰਨ ਮੇ ਬੀਰ ਰਸ ਕੀਨੋ ਹੈ,#ਡੰਕ ਸੁਨ ਲੰਕ ਭਯਭੀਤ ਸਤ੍ਰੁ ਬਾਮ ਨਿੰਦਾ,#ਵਿਕ੍ਰਮ ਪ੍ਰਬਲ ਅਦਭੁਤ ਰਸੋ ਲੀਨੋ ਹੈ,#ਬ੍ਰਹਮਗ੍ਯਾਨ ਸਮ ਰਸ ਅਮ੍ਰਿਤ ਵਿਰਾਜੈ ਸਦਾ#ਸ਼੍ਰੀ ਗੁਰੂ ਗੋਬਿੰਦ ਰਾਇ ਨਵੋ ਰਸ ਭੀਨੋ ਹੈ.#ਪ੍ਰਿਥਮੇ ਹੈ ਜਾਯੋ ਪ੍ਰਿਥੁ ਬੇਨ ਨ੍ਰਿਪ ਲੈ ਖਿਲਾਯੋ#ਚੂਮ ਚੂਮ ਮੁਖ ਦੈ ਦਧੀਚਿ ਸੁਖ ਦੀਨੋ ਹੈ,#ਬਲਿ ਰਾਜ ਮਨ ਭਾਯੋ ਹਰਿਚੰਦ ਲੈ ਲਡਾਯੋ#ਚਲਨ ਸਿਖਾਯੋ ਕਲ ਕਰਣ ਪ੍ਰਬੀਨੋ ਹੈ,#ਵਿਕ੍ਰਮ ਪਢਾਯੋ ਭੋਜ ਭੋਜਨ ਕਰਾਯੋ ਜਗ#ਦੇਵ ਪਹਿਰਾਯੋ ਜਗ ਅਭਿਲਾਖ ਲੀਨੋ ਹੈ,#ਸ਼੍ਰੀ ਗੁਰੂ ਗੋਬਿੰਦ ਰਾਇ ਅਮ੍ਰਿਤ ਸੁਦ੍ਰਿਸ੍ਟਿ ਹੀ ਤੇ#ਤੈਂ ਤੋ ਪ੍ਰਤਿਪਾਲ ਛਿਤਿਪਾਲ 'ਜਸ' ਕੀਨੋ ਹੈ.
ਸਰੋਤ: ਮਹਾਨਕੋਸ਼