ਪਰਿਭਾਸ਼ਾ
ਫ਼ਾ. [عرض بیگی] ਅ਼ਰਜ ਬੇਗੀ. ਸੰਗ੍ਯਾ- ਅਰਜ਼ ਪਹੁਚਾਉਣ ਵਾਲਾ ਇੱਕ ਕਰਮਚਾਰੀ. ਮੁਗ਼ਲ ਬਾਦਸ਼ਾਹਾਂ ਵੇਲੇ ਉਹ ਅਹੁਦੇਦਾਰ, ਜੋ ਲੋਕਾਂ ਦੀਆਂ ਅਰਜਾਂ ਬਾਦਸ਼ਾਹ ਪਾਸ ਪਹੁਚਾਇਆ ਕਰਦਾ ਸੀ. "ਖਰੋ ਅਰਜਬੇਗੀ ਤਿਸ ਥਾਨੈ." (ਗੁਪ੍ਰਸੂ)#ਜ਼ਨਾਨੇ ਮਹਿਲ ਵਿੱਚ ਅਰਜ ਪਹੁਚਾਉਣ ਵਾਲੀ#"ਉਰਦਾ ਬੇਗਨੀ" ਹੋਇਆ ਕਰਦੀ ਸੀ.
ਸਰੋਤ: ਮਹਾਨਕੋਸ਼