ਅਰਧਾਂਭਾ
arathhaanbhaa/aradhhānbhā

ਪਰਿਭਾਸ਼ਾ

ਵਿ- ਅੰਭ- ਆਰਾਧ੍ਯ. ਦੇਵ ਅਤੇ ਪਿਤਰਾਂ ਤੋਂ ਆਰਾਧਨ ਯੋਗ੍ਯ. ਦੇਖੋ, ਅੰਭ.#"ਜਪਿ ਮਨ ਰਾਮ ਨਾਮੁ ਅਰਧਾਂਭਾ." (ਪ੍ਰਭਾ ਮਃ ੪) ੨. ਸੰ. अर्धाम्बा- ਅਰ੍‍ਧਾਂਬਾ. ਸੰਗ੍ਯਾ- ਅੱਧੇ ਅੰਗ ਵਿੱਚ ਜਿਸ ਨੇ ਧਾਰਣ ਕੀਤੀ ਹੈ ਅੰਬਾ (ਪਾਰਵਤੀ) ਮਹਾਦੇਵ. ਸ਼ਿਵ.
ਸਰੋਤ: ਮਹਾਨਕੋਸ਼