ਪਰਿਭਾਸ਼ਾ
ਇੱਕ ਵਰਣਿਕ ਛੰਦ, ਜਿਸ ਦਾ ਨਾਉਂ "ਕ੍ਰੀੜਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਯ, ਗ. , .#ਉਦਾਹਰਣ-#ਸਬੈ ਜਾਗੇ। ਭ੍ਰਮੰ ਭਾਗੇ।#ਹਠੰ ਤ੍ਯਾਗੇ। ਪਗੰ ਲਾਗੇ॥ (ਰਾਮਾਵ)#੨. ਜੇ ਇਸ ਨੂੰ ਦੂਣਾ ਕਰ ਦਿੱਤਾ ਜਾਵੇ, ਅਰਥਾਤ ਯ, ਗ, ਯ, ਗ, ਪ੍ਰਤਿ ਚਰਣ ਹੋਣ, ਤਦ "ਸ਼ੁੱਧਗਾ" ਸੰਗ੍ਯਾ ਹੈ.#ਉਦਾਹਰਣ-#ਜਪੈ ਜੋਈ ਤਰੈ ਸੋਈ।#ਭ੍ਰਮੰ ਖੋਈ ਨ੍ਰਿਭੈ ਹੋਈ। xxx
ਸਰੋਤ: ਮਹਾਨਕੋਸ਼