ਪਰਿਭਾਸ਼ਾ
ਸੰ. अल्. ਧਾ- ਸਵਾਰਨਾ. ਸ਼ਿੰਗਾਰਨਾ. ਹਟਾਉਣਾ. ਵਰਜਣਾ. ਸ਼ਕਤਿਮਾਨ ਹੋਣਾ. ਪੂਜਾ ਕਰਨਾ। ੨. अलम्- ਅਲੰ. ਵ੍ਯ. ਪੂਰਣ. ਮੁਕੰਮਲ. "ਹੋਆ ਓਹੀ ਅਲ ਜਗਤ ਮੈ." (ਵਾਰ ਮਾਰੂ ੨. ਮਃ ੫) ੩. ਸੰ. अल. ਸੰਗ੍ਯਾ- ਜ਼ਹਿਰ. ਵਿਸ. ਦੇਖੋ, ਅਲੁਮਲੁ। ੪. ਬਿੱਛੂ ਦਾ ਡੰਗ। ੫. ਹਰਤਾਲ। ੬. ਅਲਕ. ਜ਼ੁਲਫ। ੭. ਦੇਖੋ, ਅਲਿ। ੮. ਸਿੰਧੀ. ਰੁਕਾਵਟ. ਪ੍ਰਤਿਬੰਧ. ਵਿਘਨ.
ਸਰੋਤ: ਮਹਾਨਕੋਸ਼