ਅਵ
ava/ava

ਪਰਿਭਾਸ਼ਾ

ਸੰ. अव्. ਧਾ- ਰਖ੍ਯਾ- (ਰਕ੍ਸ਼ਾ) ਕਰਨਾ. (ਇਸੇ ਤੋਂ ਓਅੰ ਸ਼ਬਦ ਬਣਿਆ ਹੈ). ਪ੍ਰਸੰਨ ਕਰਨਾ. ਵਿਚਰਨਾ. ਪਿਆਰਾ ਹੋਣਾ. ਤ੍ਰਿਪਤ ਕਰਨਾ. ਸਮਝਨਾ. ਪ੍ਰਵੇਸ਼ ਕਰਨਾ. ਚਾਹਨਾ. ਗ੍ਰਹਿਣ ਕਰਨਾ। ੨. ਸੰ. ਉਪ. ਇਹ ਸ਼ਬਦਾਂ ਦੇ ਮੁੱਢ ਲੱਗਕੇ- ਨਿਸ਼ਚਾ, ਅਨਾਦਰ, ਕਮੀ, ਉਤਰਾਉ ਆਦਿ, ਅਰਥ ਜਣਾਉਂਦਾ ਹੈ. ਦੇਖੋ, ਅਵਗਾਹਨ, ਅਵਗੁਣ ਅਵਤਰਣ ਆਦਿ ਸ਼ਬਦ.
ਸਰੋਤ: ਮਹਾਨਕੋਸ਼