ਅਸ਼ਟਕ
ashataka/ashataka

ਪਰਿਭਾਸ਼ਾ

ਸੰ. ਸੰਗ੍ਯਾ- ਅੱਠ ਵਸਤੂਆਂ ਦਾ ਇਕੱਠ। ੨. ਅੱਠ ਛੰਦਾਂ ਦਾ ਪਾਠ. ਇੱਕ ਥਾਂ ਅੱਠ ਸ਼ਲੋਕ ਮਿਲਾਏ ਹੋਏ. "ਇਮ ਅਸਟਕ ਉਸਤਤਿ ਕਰੀ ਪਠ ਮਨ ਵਾਂਛਿਤ ਪਾਇ." (ਗੁਪ੍ਰਸੂ) ੩. ਰਾਜਾ ਯਯਾਤਿ ਦੀ ਕੰਨ੍ਯਾ ਮਾਧਵੀ ਦੇ ਉਦਰ ਤੋਂ ਵਿਸ਼੍ਵਾਮਿਤ੍ਰ ਰਾਜਰਿਖੀ ਦਾ ਪੁਤ੍ਰ.
ਸਰੋਤ: ਮਹਾਨਕੋਸ਼