ਅਸ਼ਵਿਨੀਕੁਮਾਰ
ashavineekumaara/ashavinīkumāra

ਪਰਿਭਾਸ਼ਾ

ਘੋੜੀ ਦੇ ਪੁੱਤ ਦੋ ਦੇਵਤਾ, ਜੋ ਦੇਵਤਿਆਂ ਦੇ ਵੈਦ ਹਨ. ਨਿਰੁਕ੍ਤ ਦੇ ਦੈਵਤ ਕਾਂਡ ਅਤੇ ਹਰਿਵੰਸ਼ ਵਿੱਚ ਲਿਖਿਆ ਹੈ ਕਿ ਇੱਕ ਵੇਰ ਸੂਰਜ ਦੀ ਇਸਤ੍ਰੀ "ਸੰਗ੍ਯਾ" ਆਪਣੇ ਪਤੀ ਦਾ ਤੇਜ ਨਾ ਸਹਾਰਕੇ ਆਪਣੀ ਥਾਂ ਇੱਕ ਬਣਾਉਟੀ ਇਸਤ੍ਰੀ "ਛਾਯਾ" ਘਰ ਛੱਡਕੇ ਆਪ ਘੋੜੀ ਦਾ ਰੂਪ ਧਾਰਕੇ ਜੰਗਲ ਨੂੰ ਚਲੀ ਗਈ. ਜਦ ਸੂਰਜ ਨੂੰ ਪਤਾ ਲੱਗਾ ਤਾਂ ਉਸਨੇ ਘੋੜੇ ਦਾ ਰੂਪ ਧਾਰਕੇ ਉਸ ਤੋਂ ਜੌੜੇ ਪੁਤ੍ਰ ਉਤਪੰਨ ਕੀਤੇ, ਜੋ ਅਸ਼੍ਵਿਨੀਕੁਮਾਰ ਨਾਉਂ ਤੋਂ ਪ੍ਰਸਿੱਧ ਹੋਏ.#ਮਹਾਂਭਾਰਤ ਵਿੱਚ ਕਥਾ ਹੈ ਕਿ ਪੰਡੁ ਦੀ ਵਿਧਵਾ ਇਸਤ੍ਰੀ ਮਾਦ੍ਰੀ ਨੇ ਨਕੁਲ ਅਤੇ ਸਹਿਦੇਵ, ਅਸ਼੍ਵਿਨੀ ਕੁਮਾਰਾਂ ਦੇ ਸੰਜੋਗ ਤੋਂ ਜਣੇ ਸਨ. ਵੈਦਿਕ ਸਮੇਂ ਵਿੱਚ ਇਹ ਪ੍ਰਭਾਤ ਅਤੇ ਸੰਝ ਦੇ ਦੇਵਤਾ ਮੰਨੇ ਜਾਂਦੇ ਸਨ.
ਸਰੋਤ: ਮਹਾਨਕੋਸ਼