ਪਰਿਭਾਸ਼ਾ
ਸੰ. ईछ्श- ਈਦ੍ਰਿਸ਼ ਵਿ- ਅਜੇਹਾ. ਐਸਾ. "ਅਸ ਸੁੰਦਰ ਨਹਿ ਕੋਊ." (ਸਲੋਹ) ੨. ਕ੍ਰਿ- ਅਸ੍ਤਿ ਹੈ.#"ਬਾਂਹ ਗਹੇ ਕੀ ਲਾਜ ਅਸ." (ਰਾਮਾਵ) ੩ ਸੰਗ੍ਯਾ- ਤਲਾਵਰ. ਦੇਖੋ, ਅਸਿ. "ਸਾਂਗ ਸਰੋਹੀ ਸੈਫ ਅਸ." (ਸਨਾਮਾ) ੪. ਘੋੜਾ. ਦੇਖੋ, ਅਸ਼੍ਵ. "ਅਸਪਤਿ ਗਜਪਤਿ. "(ਤਿਲੰ ਨਾਮਦੇਵ) ੫. ਇੱਕ ਰਾਜੇ ਦਾ ਨਾਉਂ ਦੇਖੋ, ਧੁਨੀ (ੲ). ੬. ਫ਼ਾ. [اش] ਅਸ਼. ਸਰਵ- ਉਸ ਦਾ ਦੇ. "ਖ਼ਾਕੇ ਰਾਹਸ਼ ਤੂਤਯਾਏ ਚਸ਼ਮੇ ਮਾਸਤ." (ਜ਼ਿੰਦਗੀ) ਉਸ ਦੇ ਰਾਹ ਦੀ ਧੂੜੀ ਮੇਰੀਆਂ ਅੱਖਾਂ ਦਾ ਸੁਰਮਾ ਹੈ। ੭ ਸੰ. अश्- ਅਸ਼. ਧਾ- ਫੈਲਨਾ. ਪਹੁੰਚਨਾ. ਪ੍ਰਾਪਤ ਕਰਨਾ, ਜਮਾ ਕਰਨਾ, ਭੋਗਣਾ, ਖਾਣਾ. ਇਸੇ ਧਾਤੁ ਤੋਂ ਰਾਸ਼ੀ, ਅਸ਼ਨ. ਅਸ਼੍ਵ ਆਦਿ ਸ਼ਬਦ ਬਣਦੇ ਹਨ। ੮. ਸੰ. अस्- ਅਸ੍. ਧਾ- ਜਾਣਾ, ਚਮਕਣਾ, ਲੈਣਾ, ਹੋਣਾ, ਫੈਂਕਣਾ, ਛੱਡਣਾ, ਰੋਕਣਾ, ਨਿਕਾਲਣਾ, ਰੱਖਣਾ, ਕੱਟਣਾ, ਹਿੱਸੇ ਕਰਨਾ, ਮਿਲਾਉਣਾ. ਇਸੇ ਧਾਤੁ ਤੋਂ ਅਸਿ, ਅਸੁ, ਅਸੁਰ ਆਦਿ ਸ਼ਬਦ ਬਣਦੇ ਹਨ.
ਸਰੋਤ: ਮਹਾਨਕੋਸ਼