ਅਸਕਤ
asakata/asakata

ਪਰਿਭਾਸ਼ਾ

ਸੰ. ਅਸ਼ਕਤ. ਵਿ- ਸ਼ਕਤਿ (ਬਲ) ਰਹਿਤ. ਕਮਜ਼ੋਰ. ਅਸਮਰਥ. "ਤਿੰਹ ਅਸ਼ਕਤ ਲਖ ਵਾਕ ਅਲਾਵਾ." (ਗੁਪ੍ਰਸੂ) ੨. ਸੰ. ਅਸਕਤ. ਵਿ- ਬੰਧਨ ਰਹਿਤ. ਆਜ਼ਾਦ. ਮੁਕਤ। ੩. ਸੰ. ਆਸਕਤ ਵਿ- ਮੋਹਿਤ. ਆਸ਼ਕ. "ਸੁ ਸਪਤ ਕਾਂਡਣੋ ਕਥ੍ਯੋ ਅਸਕਤ ਲੋਕ ਹਨਐਰਹ੍ਯੋ." (ਬ੍ਰਹਮਾਵ) ਵਾਲਮੀਕਿ ਨੇ ਸੱਤ ਕਾਂਡਾਂ ਨੂੰ ਕਥਿਆ (ਭਾਵ- ਸੱਤ ਕਾਂਡਾਂ ਵਾਲਾ ਰਾਮਾਯਣ ਰਚਿਆ), ਜਿਸ ਨੂੰ ਪੜ੍ਹਕੇ ਲੋਕ ਮੋਹਿਤ ਹੋ ਗਏ.
ਸਰੋਤ: ਮਹਾਨਕੋਸ਼