ਪਰਿਭਾਸ਼ਾ
ਅੱਠ ਧਾਤਾਂ. ਪੁਰਾਣੇ ਵਿਦ੍ਵਾਨਾਂ ਨੇ ਅੱਠ ਧਾਤਾਂ ਇਹ ਲਿਖੀਆਂ ਹਨ- ਸੋਨਾ, ਚਾਂਦੀ, ਤਾਂਬਾ, ਜਿਸਤ, ਪਾਰਾ, ਕਲੀ, ਲੋਹਾ, ਸਿੱਕਾ। ੨. ਸ਼ਰੀਰ ਵਿੱਚ ਅੱਠ ਧਾਤਾਂ ਇਹ ਮੰਨੀਆਂ ਹਨ- ਖਲੜੀ, ਰੋਮ, ਲਹੂ, ਨਾੜਾਂ, ਹੱਡੀ, ਪੱਠੇ, ਚਰਬੀ, ਵੀਰਜ. "ਅਸਟਮੀ ਅਸਟ ਧਾਤੁ ਕੀ ਕਾਇਆ." (ਗਉ ਥਿਤੀ ਕਬੀਰ) ੩. ਕਈ ਵਿਦ੍ਵਾਨਾ ਨੇ ਸ਼ਰੀਰ ਦੀਆਂ ਅੱਠ ਧਾਤਾਂ ਇਹ ਲਿਖੀਆਂ ਹਨ- ਰਸ, ਰੁਧਿਰ, ਮਾਸ, ਚਰਬੀ, ਅਸ੍ਥੀ, ਮਿੰਜ (ਮੱਜਾ), ਵੀਰਜ, ਬਲ।#੪. ਗੁਰੁਬਾਣੀ ਵਿੱਚ ਚਾਰ ਵਰਣ ਅਤੇ ਚਾਰ ਮਜਹਬਾਂ ਨੂੰ ਅਸਟ ਧਾਤੁ ਲਿਖਿਆ ਹੈ. "ਅਸਟ ਧਾਤੁ ਪਾਤਸਾਹ ਕੀ ਘੜੀਐ ਸਬਦਿ ਵਿਗਾਸ" (ਸ੍ਰੀ. ਅਃ ਮਃ ੧)#"ਅਸਟ ਧਾਤੁ ਇਕ ਧਾਤੁ ਕਰਾਯਾ." (ਭਾਗੁ)#ਸਿੱਖਧਰਮ ਵਿੱਚ ਇਹ ਅੱਠ ਧਾਤਾਂ ਮਿਲਕੇ ਇੱਕ ਰੂਪ ਵਿੱਚ ਹੋ ਗਈਆਂ ਹਨ.
ਸਰੋਤ: ਮਹਾਨਕੋਸ਼