ਪਰਿਭਾਸ਼ਾ
ਪੁਰਾਣ ਸੋਧਹਿ ਕਰਹਿ ਬੇਦ- ਅਭਿਆਸ. (ਧਨਾ ਮਃ ੧) ਵਾ- ਵ੍ਯਾਕਰਣ ਅਨੁਸਾਰ ਉੱਚਾਰਣ ਦੇ ਅੱਠ ਥਾਂ- ਕੰਠ, ਰਿਦਾ, ਸੀਸ, ਰਸਨਾ ਦਾ ਮੂਲ, ਦੰਦ, ਨੱਕ, ਹੋਂਠ ਅਤੇ ਤਾਲੂਆ।#੨. ਵੇਦਪਾਠ ਦੀਆਂ ਅੱਠ ਵਿਕ੍ਰਿਤੀਆਂ- ਜਟਾ, ਮਾਲਾ, ਸ਼ਿਖਾ, ਰੇਖਾ, ਧ੍ਵਜਾ, ਦੰਡ, ਰਥ ਅਤੇ ਘਨ।#੩. ਅੱਠ ਵ੍ਯਾਕਰਣ, ਅਰਥਾਤ- ਇੰਦ੍ਰ, ਚੰਦ੍ਰ, ਕਾਸ਼ਕ੍ਰਿਤਸ੍ਨ, ਅਪਿਸ਼ਲਿ, ਸ਼ਾਕਟਾਯਨ, ਪਾਣਿਨੀ, ਅਮਰ ਅਤੇ ਜੈਨੇਂਦ੍ਰ ਦੇ ਰਚੇ ਵ੍ਯਾਕਰਣ.¹ ਭਵਿਸ਼੍ਯ ਪੁਰਾਣ ਵਿੱਚ ਅੱਠ ਵ੍ਯਾਕਰਣ ਇਹ ਲਿਖੇ ਹਨ:-#ਐਂਦ੍ਰ, ਯਾਗ੍ਯ, ਰੌਦ੍ਰ, ਵਾਸਵ੍ਯ, ਬ੍ਰਾਹਮ, ਵਾਰੁਣ, ਸਾਵਿਤ੍ਰ੍ਯ ਅਤੇ ਵੈਸਨਵ। ੪. ਪਾਠ ਅਤੇ ਅਰਥ- ਗ੍ਯਾਨ ਦੇ ਸਹਾਇਕ ਅੱਠ ਅੰਗ- ਹ੍ਰਸ੍ਵ, ਦੀਰਘ, ਪ੍ਰਲੁਤ, ਉੱਦਾਤ, ਅਨੁੱਦਾਤ, ਸ੍ਵਰਿਤ, ਅਨੁਨਾਸਿਕ ਅਤੇ ਅਨਨੁਨਾਸਿਕ। ੫. ਵੈਦਿਕ ਛੰਦਾਂ ਦੇ ਅੱਠ ਭੇਦ ਆਰਸੀ, ਦੈਵੀ, ਆਸੁਰੀ, ਪ੍ਰਾਜਪਤ੍ਯਾ, ਯਾਜੁਸੀ, ਸਾਮ੍ਨੀ, ਅਰ੍ਚੀ ਅਤੇ ਬ੍ਰਾਹਸੀ੍.
ਸਰੋਤ: ਮਹਾਨਕੋਸ਼