ਪਰਿਭਾਸ਼ਾ
ਅੱਠ ਸ਼ਕਤੀਆਂ. ਯੋਗਾਦਿ ਸਾਧਨਾ ਦ੍ਵਾਰਾ ਪ੍ਰਾਪਤ ਹੋਈਆਂ ਅੱਠ ਕਰਾਮਾਤਾਂ.#੧. ਅਣਿਮਾ- ਬਹੁਤ ਛੋਟਾ ਹੋ ਜਾਣਾ।#੨. ਮਹਿਮਾ- ਵੱਡਾ ਹੋ ਜਾਣਾ।#੩. ਗਰਿਮਾ- ਭਾਰੀ ਹੋ ਜਾਣਾ।#੪. ਲਘਿਮਾ- ਹੌਲਾ ਹੋ ਜਾਣਾ।#੫. ਪ੍ਰਾਪਿਤ- ਮਨਵਾਂਛਿਤ ਵਸਤੁ ਹਾਸਿਲ ਕਰ ਲੈਣੀ।#੬. ਪ੍ਰਾਕਾਮ੍ਯ- ਸਭ ਦੇ ਮਨ ਦੀ ਜਾਣ ਲੈਣੀ।#੭. ਈਸ਼ਿਤਾ- ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ।#੮. ਵਸ਼ਿਤਾ- ਸਭ ਨੂੰ ਕਾਬੂ ਕਰ ਲੈਣਾ.#"ਅਸਟ ਸਿਧਿ ਨਵ ਨਿਧਿ ਏਹ। ਕਰਮਿ ਪਰਾਪਤਿ ਜਿਸ ਨਾਮ ਦੇਹ." (ਬਸੰ ਮਃ ੫)
ਸਰੋਤ: ਮਹਾਨਕੋਸ਼