ਪਰਿਭਾਸ਼ਾ
ਫ਼ਾ. [اسفندیار] ਫ਼ਾਰਸ ਦੇ ਬਾਦਸ਼ਾਹ ਗੁਸਤਾਸਪ ਦਾ ਪੁਤ੍ਰ, ਜੋ ਵਡਾ ਬਹਾਦੁਰ ਸੀ. ਇਹ ਆਪਣੇ ਪਿਤਾ ਦੇ ਹੁਕਮ ਅਨੁਸਾਰ ਰੁਸਤਮ ਨੂੰ ਫੜਨ ਵਾਸਤੇ ਗਿਆ ਅਤੇ ਉਸ ਦੇ ਹੱਥੋਂ ਮਾਰਿਆ ਗਿਆ. ਅਸਫੰਦ ਯਾਰ ਨੇ ਅਗਨਿ ਪੂਜਕ ਪਾਰਸੀ ਮਤ ਨੂੰ ਵਡੀ ਤਰੱਕੀ ਦਿੱਤੀ. ਇਸ ਦਾ ਨਾਉਂ ਅੱਠਵੀਂ ਹਕਾਇਤ ਵਿੱਚ ਆਇਆ ਹੈ.
ਸਰੋਤ: ਮਹਾਨਕੋਸ਼