ਪਰਿਭਾਸ਼ਾ
ਸੰ. ਵਿ- ਜੋ ਸਿਤ (ਚਿੱਟਾ) ਨਹੀਂ। ੨. ਕਾਲਾ. "ਅਸਿਤ ਬਸਤ੍ਰ ਤਿਹ ਅੰਗ." (ਪਾਰਸਾਵ) ੩. ਬੇਹੱਦ. ਬੇਅੰਤ। ੪. ਸੰ. ਅਸ਼ਿਤ. ਕੁੰਢਾ. ਕੁੰਠਿਤ. ਕੁੰਦ। ੫. ਖਾਧਾ ਹੋਇਆ. ਭਕਿਤ। ੬. ਸੰਗ੍ਯਾ- ਅਸਤਿ ਨਾਉਂ ਦਾ ਸੂਰਜਵੰਸ਼ੀ ਰਾਜਾ, ਜੋ ਧ੍ਰਵਸੰਧਿ ਦਾ ਪੁਤ੍ਰ ਸੀ. ਇਹ ਹੈਹਯ ਜਾਤਿ ਤੋਂ ਹਾਰ ਖਾਕੇ ਹਿਮਾਲਯ (ਹਿਮਾਲੇ) ਨੂੰ ਚਲਾ ਗਿਆ ਸੀ.
ਸਰੋਤ: ਮਹਾਨਕੋਸ਼