ਪਰਿਭਾਸ਼ਾ
ਦੁੱਰਾਨੀ. ਅਬਦਾਲੀ ਪਠਾਣਾਂ ਦੀ ਸ਼ਾਖ, ਸੱਦੋਜ਼ਈ ਵਿੱਚ ਜ਼ਮਾਨ ਖ਼ਾਂਨ ਦਾ ਪੁੱਤ. ਇਹ ਇੱਕ ਗਰੀਬ ਪਠਾਣ ਸੀ, ਪਰ ਬੁੱਧੀਬਲ ਨਾਲ ਵਧਦਾ ਵਧਦਾ ਨਾਦਰ ਸ਼ਾਹ ਦਾ ਸੈਨਾਪਤਿ ਹੋ ਗਿਆ, ਅਤੇ ਸਨ ੧੭੪੭ ਵਿੱਚ ਨਾਦਰ ਸ਼ਾਹ ਦੇ ਮਰਨ ਪਿੱਛੋਂ ਕੰਧਾਰ ਤੇ ਕਬਜਾ ਕਰਕੇ ਬਲਖ, ਸਿੰਧ, ਪੰਜਾਬ ਅਤੇ ਕਸ਼ਮੀਰ ਨੂੰ ਭੀ ਆਪਣੇ ਅਧੀਨ ਕਰ ਲਿਆ. ਇਸ ਨੇ ਸੰਨ ੧੭੪੭ ਤੋਂ ਲੈਕੇ ਸੰਨ ੧੭੬੭ ਤੀਕ ਪੰਜਾਬ ਉੱਤੇ ਅੱਠ ਹਮਲੇ ਕੀਤੇ, ਅਤੇ ਸੰਮਤ ੧੮੧੮ ਵਿੱਚ ਆਪਣੇ ਅਹਿਲਕਾਰ ਕਲੰਦਰ ਖ਼ਾਂ ਦੀ ਮਾਰਫਤ ਅੰਮ੍ਰਿਤਸਰ ਜੀ ਦੀ ਬੇਅਦਬੀ ਕਰਕੇ ਹਰਿਮੰਦਿਰ ਢਾਹਿਆ, ਜੋ ਖ਼ਾਲਸੇ ਨੇ ਫੇਰ ਉਸੇ ਨੀਂਹ ਉੱਪਰ ਉਸਾਰਿਆ. ਅਹਮਦ ਸ਼ਾਹ ਦਾ ਦੇਹਾਂਤ ੭. ਹਾੜ ਸੰਮਤ ੧੮੩੦ ਵਿੱਚ ਮੁਰਗਾਬ ਨਾਮੇ ਨਗਰ ਹੋਇਆ. ਦੇਖੋ, ਘੱਲੂਘਾਰਾ ਅਤੇ ਦੇਸਰਾਜ.
ਸਰੋਤ: ਮਹਾਨਕੋਸ਼