ਅਹੀਆ ਪੁਰ
aheeaa pura/ahīā pura

ਪਰਿਭਾਸ਼ਾ

ਇੱਕ ਪਿੰਡ, ਜੋ ਜਿਲਾ ਹੁਸ਼ਿਆਰਪੁਰ, ਤਸੀਲ ਦੁਸੂਹਾ ਥਾਣਾ ਟਾਂਡਾ ਵਿੱਚ ਹੈ ਅਤੇ ਰੇਲਵੇ ਸਟੇਸ਼ਨ ਟਾਂਡਾ ਉੜਮੁੜ ਤੋਂ ਦੋ ਮੀਲ ਪੱਛਮ ਵੱਲ ਹੈ. ਇਸ ਪਿੰਡ ਬਾਬਾ ਜੀਵਨ ਸਿੰਘ ਭੱਲੇ ਦੇ ਘਰ ਬਾਬਾ ਮੋਹਨ ਜੀ ਵਾਲੀਆਂ ਪੋਥੀਆਂ ਵਿੱਚੋਂ ਇੱਕ ਪੋਥੀ ਹੈ, ਇਹ ਦੋਵੇਂ ਪੋਥੀਆਂ ਪਹਿਲਾਂ ਗੋਇੰਦਵਾਲ ਸਨ, ਹੁਣ ਇਨ੍ਹਾਂ ਦੋਹਾਂ ਭਾਈ ਪੁਜਾਰੀਆਂ ਨੇ ਇੱਕ ਇੱਕ ਵੰਡ ਲਈ ਹੈ, ਸੋ ਇੱਕ ਇੱਥੇ ਹੈ, ਦੂਜੀ ਗੋਇੰਦਵਾਲ ਇਸ ਦੇ ਭਾਈ ਪਾਸ ਹੈ.
ਸਰੋਤ: ਮਹਾਨਕੋਸ਼