ਅਹੇ
ahay/ahē

ਪਰਿਭਾਸ਼ਾ

ਅਸ੍ਤਿ. ਹੈ। ੨. ਵ੍ਯ- ਸੰਬੋਧਨ. "ਅਹੇ ਅਨੰਤਾ." (ਸ੍ਰੀ ਰਵਿਦਾਸ) ੩. ਹਏ (ਵਿਨਾਸ਼) ਦੀ ਥਾਂ ਭੀ ਇੱਕ ਥਾਂ ਅਹੇ ਸ਼ਬਦ ਆਇਆ ਹੈ, ਯਥਾ- "ਸਿਮਰਤ ਨਾਮ ਕੋਟਿ ਜਤਨ ਭਏ। ਸਾਧੁ ਸੰਗ ਮਿਲਿ ਹਰਿਗੁਣ ਗਾਏ, ਜਮਦੂਤਨ ਕੋ ਤ੍ਰਾਸ ਅਹੇ." (ਬਿਲਾ ਮਃ ੫) ੪. ਅ (ਨਾ) ਹੇ (ਹੈ). ਨਹੀਂ ਹੈ.
ਸਰੋਤ: ਮਹਾਨਕੋਸ਼