ਅਹੋਈ
ahoee/ahoī

ਪਰਿਭਾਸ਼ਾ

ਸੰਗ੍ਯਾ- ਸਾਂਝੀ ਦੇਵੀ. ਅਹਿਵੰਸ਼ ਵਿੱਚ ਹੋਣ ਵਾਲੀ ਇੱਕ ਦੇਵੀ. ਇਹ ਕੁਆਰੀ ਕੰਨਯਾ ਦੀ ਪੂਜ੍ਯ ਦੇਵੀ ਹੈ. ਅੱਸੂ ਦੇ ਨੌਰਾਤਿਆਂ ਵਿੱਚ ਕੁਆਰੀ ਲੜਕੀਆਂ ਇਸ ਦੇਵੀ ਦੀ ਮਿੱਟੀ ਦੀ ਮੂਰਤਿ ਬਣਾਕੇ ਕੰਧ ਉੱਪਰ ਲਾਉਂਦੀਆਂ ਹਨ, ਅਸ੍ਟਮੀ ਦਾ ਵ੍ਰਤ ਰੱਖਕੇ ਧੂਪ ਦੀਪ ਨਾਲ ਮੂਰਤੀ ਦਾ ਪੂਜਨ ਕਰਦੀਆਂ ਹਨ. ਕੱਤਕ ਦੀ ਚਾਨਣੀ ਏਕਮ ਨੂੰ ਮੂਰਤੀ ਜਲਪ੍ਰਵਾਹ ਕਰ ਦਿੰਦੀਆਂ ਹਨ. ਮਥੁਰਾ ਦੇ ਜਿਲੇ, ਰਾਧਾਕੁੰਡ ਪੁਰ, ਕੱਤਕ ਬਦੀ ੮. ਨੂੰ ਅਹੋਈ ਦਾ ਵਡਾ ਭਾਰੀ ਮੇਲਾ ਲਗਦਾ ਹੈ. "ਹਰਿ ਕਾ ਸਿਮਰਨ ਛਾਡਿਕੈ ਅਹੋਈ ਰਾਖੈ ਨਾਰਿ." (ਸ. ਕਬੀਰ) ਜੋ ਇਸਤ੍ਰੀ ਅਹੋਈ ਦਾ ਵ੍ਰਤ ਰਖਦੀ ਹੈ.
ਸਰੋਤ: ਮਹਾਨਕੋਸ਼