ਪਰਿਭਾਸ਼ਾ
ਸੰ. अङ्कपल्लव- ਅੰਕਪੱਲਵ. ਸੰਗ੍ਯਾ- ਅੱਖਰਾਂ ਦੀ ਥਾਂ, ਅੰਗ (ਹਿੰਦਸੇ) ਜਿਸ ਵਰਣਮਾਲਾ ਵਿੱਚ ਵਰਤੇ ਜਾਣ, ਉਸ ਦਾ ਨਾਉਂ "ਅੰਕਪਲੀ" ਹੈ.#ਅੰਕਪਲੀਆਂ ਬੇਸ਼ੁਮਾਰ ਹਨ, ਪਰ ਜਿਸ ਨੂੰ ਦਸ਼ਮੇਸ਼ ਸ੍ਵਾਮੀ ਦੀ ਸੰਕੇਤ ਕੀਤੀ ਦੱਸਿਆ ਜਾਂਦਾ ਹੈ, ਇਸ ਥਾਂ ਉਹ ਦਿਖਾਂਉਨੇ ਹਾਂ:-:%ਇਨ੍ਹਾਂ ਅੰਗਾਂ ਨੂੰ ਮਾਤ੍ਰਾ ਗੁਰਮੁਖੀ ਅੱਖਰਾਂ ਵਾਂਙ ਹੀ ਲਗਦੀਆਂ ਹਨ, ਯਥਾ:-%ਅ਼ਰਬੀ ਫ਼ਾਰਸੀ ਦੇ ਵਿਦ੍ਵਾਨਾਂ ਨੇ ਭੀ ਅਨੇਕ ਅੰਕਪਾਲੀ ਕਲਪਨਾ ਕੀਤੀਆਂ ਹਨ। ੨. अङ्कपालि- ਅੰਕਪਾਲਿ. ਸੰਗ੍ਯਾ- ਦਾਈ. ਧਾਤ੍ਰਿ. ਚੁੰਘਾਵੀ। ੩. ਆਲਿੰਗਨ ਜੱਫੀ ਭਰਨੀ. ਅੰਗ ਲਾਉਣ ਦੀ ਕ੍ਰਿਯਾ.
ਸਰੋਤ: ਮਹਾਨਕੋਸ਼