ਅੰਕੁਰੁ
ankuru/ankuru

ਪਰਿਭਾਸ਼ਾ

ਸੰ. आङकुर. ਸੰਗ੍ਯਾ- ਲਹੂ. ਖ਼ੂਨ। ੨. ਜਲ. ਪਾਣੀ। ੩. ਬੀਜ ਵਿੱਚੋਂ ਨਿਕਲਿਆ ਹੋਇਆ ਡੰਘੂਰ. ਅੰਖੂਆ. ਕੂਮਲ. "ਪੂਰਬ ਕਰਮ ਅੰਕੁਰ ਜਬ ਪ੍ਰਗਟੇ." (ਗਉ ਮਃ ੫) ੪. ਭਾਗ. ਨਸੀਬ. "ਅੰਕੁਰ ਭਲੋ ਹਮਾਰਾ." (ਟੋਡੀ ਮਃ ੫. ) ੫. ਬੀਜ. ਮੂਲ. "ਭਗਤਨ ਕਾ ਅੰਕੁਰੁ ਰਾਖਿਓ." (ਧਨਾ ਮਃ ੫)
ਸਰੋਤ: ਮਹਾਨਕੋਸ਼