ਅੰਜਨ
anjana/anjana

ਪਰਿਭਾਸ਼ਾ

ਸੰ. अञ्जन. ਸੰਗ੍ਯਾ- ਸੁਰਮਾ. ਕੱਜਲ. ਦੇਖੋ, ਅੰਜ ਧਾ. "ਗਿਆਨ ਅੰਜਨ ਗੁਰਿ ਦੀਆ ਅਗਿਆਨ ਅੰਧੇਰ ਬਿਨਾਸ." (ਸੁਖਮਨੀ) ੨. ਸ੍ਯਾਹੀ. ਰੌਸ਼ਨਾਈ। ੩. ਮਾਇਆ. "ਅੰਜਨ ਮਾਹਿ. ਨਿਰੰਜਨ ਰਹੀਐ." (ਸੂਹੀ ਮਃ ੧) ੪. ਅੰਜਨ ਗਿਰਿ. ਸੁਰਮੇ ਦਾ ਪਹਾੜ, ਜਿਸ ਦਾ ਜਿਕਰ ਵਾਲਮੀਕਿ ਰਾਮਾਇਣ ਵਿੱਚ ਆਇਆ ਹੈ। ੫. ਰਾਤ। ੬. ਅਭ੍ਯੰਜਨ. ਲੇਪ. ਬਟਨਾ. ਦੇਖੋ, ਅੰਜ ਧਾ. "ਗਿਆਨ ਅੰਜਨਿ ਮੇਰਾ ਮਨੁ ਇਸਨਾਨੈ." (ਧਨਾ ਅਃ ਮਃ ੫) ੭. ਕਿਰਲੀ. ਛਿਪਕਲੀ। ੮. ਸੰ. अजन- ਅਜਨ. ਗੋਸ਼ਾ ਨਸ਼ੀਨੀ. ਤਨਹਾਈ. ਏਕਾਂਤ. "ਆਪੇ ਸਭ ਘਟ ਭੋਗਵੈ ਸੁਆਮੀ. ਆਪੇ ਹੀ ਸਭ ਅੰਜਨ." (ਵਾਰ ਬਿਹਾ ਮਃ ੪) "ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰਮੁਖਿ ਅੰਜਨ." (ਮਲਾ ਅਃ ਮਃ ੧) ੯. ਚੰਬੇ ਦੇ ਪਹਾੜ ਦੀ ਬੋਲੀ ਵਿੱਚ ਅੰਜਨ ਦਾ ਅਰਥ ਹੈ ਗੱਠਜੋੜਾ. ਦੁਲਹਾ ਦੁਲਹਨ ਦੇ ਵਸਤ੍ਰ ਨੂੰ ਦਿੱਤੀ ਗੰਢ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اَنجن

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

collyrium, eyewash
ਸਰੋਤ: ਪੰਜਾਬੀ ਸ਼ਬਦਕੋਸ਼