ਪਰਿਭਾਸ਼ਾ
ਸੰ. अन्ध्. ਧਾ- ਨੇਤ੍ਰ ਮੁੰਦਣੇ. ਦਿਖਾਈ ਨਾ ਦੇਣਾ। ੨. ਸੰ. ਵਿ- ਨੇਤ੍ਰਹੀਨ। ੩. ਅਗ੍ਯਾਨੀ. ਵਿਚਾਰਹੀਨ। ੪. ਸੰਗ੍ਯਾ- ਅੰਨ੍ਹਾ. ਅੰਧਾ। ੫. ਜਲ। ੬. ਉੱਲੂ। ੭. ਅੰਧੇਰਾ। ੮. ਅਗ੍ਯਾਨ. "ਅਗਿਆਨੀ ਅੰਧ ਕਮਾਇ. "(ਵਾਰ ਸੋਰ ਮਃ ੩) ੯. ਕਾਵ੍ਯ ਦਾ ਇੱਕ ਦੋਸ. ਜਿਸ ਦਾ ਰੂਪ ਹੈ ਕਿ ਕਵੀਆਂ ਦੇ ਨਿਯਮ ਵਿਰੁੱਧ ਰਚਨਾ ਕਰਨੀ, ਯਥਾ- "ਨਾਸਿਕਾ ਕਮਲ ਜੈਸੀ ਨੈਨ ਹੈਂ ਨਗਾਰੇ ਸੇ." ਦੇਖੋ, ਕਾਵ੍ਯ ਦੋਸ। ੧੦. ਸੰ. अन्दु- ਅੰਦੁ. ਸੰਗ੍ਯਾ- ਜ਼ੰਜੀਰ. ਸੰਗੁਲ. "ਜਰੀਆ ਅੰਧ ਕੰਧ ਪਰ ਡਾਰੇ." (ਦੱਤਾਵ) ਜਾਲੀ ਅਤੇ ਜ਼ੰਜੀਰ ਮੋਢੇ ਉੱਪਰ ਰੱਖਕੇ.
ਸਰੋਤ: ਮਹਾਨਕੋਸ਼
AṆDH
ਅੰਗਰੇਜ਼ੀ ਵਿੱਚ ਅਰਥ2
a, Blind, dark;—s. m. Darkness, blindness:—aṇdh ghor, s. m. Deep darkness:—aṇdh gubár, s. m. Deep darkness or mistiness; darkness owing to clouds of dust:—aṇdh nagrí bedád rájá. An unjust king, and darkness (tyranny) prevails in the city:—aṇdhkár, s. m. Darkness, a furious storm of dust and wind; tyranny, misrule:—aṇdh-kúp, s. m. A well whose mouth is closed, or a well filled up with rubbish, hence a hell.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ