ਅੰਧੁਲਾ
anthhulaa/andhhulā

ਪਰਿਭਾਸ਼ਾ

ਵਿ- ਅੰਧਕਾਰ ਸਹਿਤ। ੨. ਅਗ੍ਯਾਨੀ. "ਅੰਧੁਲਉ ਧੰਧ ਕਮਾਈ." (ਭੈਰ ਮਃ ੧) "ਭਰਮਿ ਭੁਲਾਣਾ ਅੰਧੁਲਾ." (ਸ੍ਰੀ ਮਃ ੩) ੩. ਹੰਕਾਰ ਵਿੱਚ ਮੱਤਾ. ਮਦ ਮੱਤ। ੪. ਸੰਗ੍ਯਾ- ਅੰਧ. ਜਿਸ ਦੇ ਨੇਤ੍ਰ ਨਹੀਂ.
ਸਰੋਤ: ਮਹਾਨਕੋਸ਼