ਅੰਬਿਕਾ
anbikaa/anbikā

ਪਰਿਭਾਸ਼ਾ

ਸੰ. अम्बिका. ਸੰਗ੍ਯਾ- ਕਾਸ਼ੀਰਾਜ ਇੰਦ੍ਰਦ੍ਯੁਮਨ ਦੀ ਮੰਝਲੀ ਪੁਤ੍ਰੀ, ਜੋ ਅੰਬਾ ਅਤੇ ਅੰਬਾਲਿਕਾ ਦੀ ਸਕੀ ਭੈਣ ਸੀ. ਇਹ ਭੀਸਮ ਨੇ ਖੋਹਕੇ ਲਿਆਂਦੀ ਸੀ ਅਰ ਆਪਣੇ ਭਾਈ ਵਿਚਿਤ੍ਰਵੀਰਯ ਨੂੰ ਵਿਆਹੀ ਸੀ. ਇਸ ਦੇ ਵਿਧਵਾ ਹੋਣ ਪੁਰ ਵ੍ਯਾਸ ਰਿਖੀ ਨੇ ਇਸ ਨਾਲ ਨਿਯੋਗ ਕਰਕੇ ਧ੍ਰਿਤਰਾਸਟ੍ਰ ਪੈਦਾ ਕੀਤਾ, ਜੋ ਦੁਰਯੋਧਨ ਆਦਿਕ ਕੌਰਵਾਂ ਦਾ ਪਿਤਾ ਸੀ। ੨. ਮਾਤਾ। ੩. ਦੁਰਗਾ. "ਨਮੋ ਹਿੰਗੁਲਾ ਪਿੰਗੁਲਾ ਅੰਬਿਕਾਯੰ." (ਚੰਡੀ ੨)
ਸਰੋਤ: ਮਹਾਨਕੋਸ਼