ਪਰਿਭਾਸ਼ਾ
ਰਾਵਣ ਦਾ ਪੁਤ੍ਰ ਅਕ੍ਸ਼੍. ਦੇਖੋ, ਅਕ੍ਸ਼੍. "ਪੁਰ ਜਾਰ ਅੱਛ ਕੁਮਾਰ ਛੈ ਬਨ ਟਾਰਕੈ ਫਿਰ ਆਇਯੋ." (ਰਾਮਾਵ) ੨. ਗਰੁੜ ਅਨਲ ਆਦਿ ਪੰਛੀ. "ਕੇਤੇ ਨਭ ਬੀਚ ਅੱਛ ਪੱਛ ਕੋ ਕਰੈਂਗੇ ਭੱਛ" (ਅਕਾਲ) ੩. ਸੰ. अच्छ- ਅੱਛ. ਸੰਗ੍ਯਾ- ਸਫਟਿਕ. ਬਿਲੌਰ। ੪. ਨਿਰਮਲ ਜਲ। ੫. ਵਿ- ਸ੍ਵੱਛ. ਨਿਰਮਲ। ੬. ਪਵਿਤ੍ਰ। ੭. ਸੰਪ੍ਰਦਾਈ ਗ੍ਯਾਨੀ ਅੱਛ ਦਾ ਅਰਥ ਆਂਡਾ ਕਰਦੇ ਹਨ.
ਸਰੋਤ: ਮਹਾਨਕੋਸ਼