ਅੱਛਰਾ
achharaa/achharā

ਪਰਿਭਾਸ਼ਾ

ਸੰ. अप्सरा- ਅਪਸਰਾ. ਸੰਗ੍ਯਾ- ਦੇਵ ਲੋਕ ਦੀ ਇਸਤ੍ਰੀ. ਹੂਰ. ਪਰੀ. ਦੇਖੋ, ਅਪਸਰਾ। ੨. ਵਿ- ਸੁੰਦਰ ਅੱਖਾਂ ਵਾਲੀ. ਮ੍ਰਿਗਨੈਨੀ. "ਵਿਲੋਕ ਅੱਛਰਾਨ ਕੋ ਅਪੱਛਰਾ ਲਜਾਵਹੀ." (ਰਾਮਾਵ) ਦੇਖੋ, ਮੱਛਰਾ। ੩. ਸੰ. ਅਕ੍ਸ਼੍‍ਰਾ. ਸੰਗ੍ਯਾ- ਕਥਨ. ਵਖਿਆਨ (ਵ੍ਯਾਖ੍ਯਾਨ).
ਸਰੋਤ: ਮਹਾਨਕੋਸ਼