ਆਬੂ
aaboo/ābū

ਪਰਿਭਾਸ਼ਾ

ਸੰ. ਅਬੁਦ. ਸੰਗ੍ਯਾ- ਰਾਜਪੂਤਾਨੇ ਵਿੱਚ ਅਰਵਲੀ ਪਰਬਤ ਦੀ ਇੱਕ ਚੋਟੀ, ਜੋ ਸਿਰੋਹੀ ਰਾਜ ਵਿੱਚ ਹੈ. ਇਹ ਵਸਿਸ੍ਠ ਰਿਖੀ ਦਾ ਨਿਵਾਸ ਅਸਥਾਨ ਦੱਸਿਆ ਜਾਂਦਾ ਹੈ. ਇਸ ਦੀ ਬਲੰਦੀ ੩੯੩੦ ਫੁੱਟ ਹੈ ਅਤੇ ਸਭ ਤੋਂ ਉੱਚੇ ਟਿੱਲੇ "ਗੁਰੂ ਸ਼ਿਖਰ" ਦੀ ਉਚਾਣ ੫੬੫੦ ਫੁੱਟ ਹੈ. ਇਥੇ ਇੱਕ ਬਹੁਤ ਪੁਰਾਨਾ ਹਵਨਕੁੰਡ ਹੈ ਜਿਸ ਤੋਂ ਅਗਨਿਕੁਲ ਰਾਜਪੂਤਾਂ ਦੀ ਉਤਪੱਤੀ ਦੱਸੀ ਜਾਂਦੀ ਹੈ. ਦੇਖੋ, ਰਾਜਪੂਤ.#ਇਥੇ ਜੈਨ ਮੰਦਿਰ ਭੀ ਬਹੁਤ ਪੁਰਾਣੇ ਦੇਖੀਦੇ ਹਨ. ਰਾਜੂਪਤਾਨੇ ਦੇ ਬਹੁਤ ਅਮੀਰ ਇਸ ਥਾਂ ਗਰਮੀ ਕੱਟਣ ਜਾਂਦੇ ਹਨ.
ਸਰੋਤ: ਮਹਾਨਕੋਸ਼

ÁBÚ

ਅੰਗਰੇਜ਼ੀ ਵਿੱਚ ਅਰਥ2

s. m, ee Ábhú.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ