ਪਰਿਭਾਸ਼ਾ
ਸੰ. ਆਯੁਰ੍ਵੇਦ. ਸੰਗ੍ਯਾ- ਉਮਰ ਸੰਬੰਧੀ ਉਪਵੇਦ. ਵੈਦਵਿਦ੍ਯਾ. ਇਸ ਦੇ ਮੁੱਖ ਆਚਾਰਯ ਅਸ਼੍ਵਿਨੀ ਕੁਮਾਰ ਮੰਨੇ ਜਾਂਦੇ ਹਨ, ਜਿਨ੍ਹਾਂ ਤੋਂ ਇੰਦ੍ਰ ਨੇ ਪੜ੍ਹੀ, ਅਤੇ ਇੰਦ੍ਰ ਨੇ ਧਨ੍ਵੰਤਰਿ ਨੂੰ ਸਿਖਾਈ. ਇਹ ਅਥਰਵ ਵੇਦ ਦਾ ਉਪਵੇਦ ਹੈ. ਹੁਣ ਇਸ ਨਾਉਂ ਦੀ ਕੋਈ ਖਾਸ ਪੋਥੀ ਨਹੀਂ ਹੈ, ਕਿੰਤੂ ਵੈਦ੍ਯਵਿਦ੍ਯਾ ਦੇ ਪੁਸਤਕ ਸਾਰੇ ਇਸ ਨਾਮ ਅੰਦਰ ਆ ਜਾਂਦੇ ਹਨ. "ਆਯੁਰ ਵੇਦ ਕੀਯੋ ਪਰਕਾਸਾ." (ਧਨੰਤਰਾਵ)
ਸਰੋਤ: ਮਹਾਨਕੋਸ਼