ਆਰ
aara/āra

ਪਰਿਭਾਸ਼ਾ

ਸੰ. ਸੰਗ੍ਯਾ- ਸੂਆ. "ਆਰ ਨਹੀਂ ਜਿਹ ਤੋਪਉ." (ਸੋਰ ਰਵਿਦਾਸ) ਇਸ ਥਾਂ ਆਰ ਤੋਂ ਭਾਵ ਤੀਕ੍ਸ਼੍‍ਨ ਬੁੱਧਿ (ਬਾਰੀਕ ਅਕਲ) ਹੈ। ੨. ਚਕ੍ਰ ਆਰੇ ਆਦਿ ਦਾ ਦੰਦਾ ਅਤੇ ਪਹੀਏ ਦਾ ਗਜ। ੩. ਕੱਚੀ ਧਾਤੁ। ੪. ਪਸ਼ੂ ਹੱਕਣ ਵਾਸਤੇ ਨੋਕਦਾਰ ਸੋਟੀ। ੫. ਅ਼. [عار] ਆ਼ਰ. ਲੱਜਾ. ਸ਼ਰਮ। ੬. ਸਿੰਧੀ. ਆਰ. ਪੁਚਕਾਰਨਾ. ਪਿਆਰ ਦੇਣਾ.
ਸਰੋਤ: ਮਹਾਨਕੋਸ਼

ÁR

ਅੰਗਰੇਜ਼ੀ ਵਿੱਚ ਅਰਥ2

s. f. (H.), ) A shoe-maker's awl the point of a goad; shame.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ