ਪਰਿਭਾਸ਼ਾ
ਲਹੌਰ ਦਾ ਮਸੰਦ, ਜੋ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ। ੨. ਹਾਡਾ ਰਾਜਪੂਤ ਗੁਰੂ ਅਰਜਨ ਦੇਵ ਜੀ ਦਾ ਸਿੱਖ। ੩. ਪਹਾੜੀ ਸੈਨਾ ਦਾ ਸਰਦਾਰ, ਜੋ ਬਲੀਆ ਚੰਦ ਨਾਲ ਮਿਲਕੇ ਗਸ਼ਤੀ ਫ਼ੌਜ ਲੈ ਕੇ ਸਿੱਖਾਂ ਦੇ ਵਿਰੁੱਧ ਆਨੰਦ ਪੁਰ ਦੇ ਆਸ ਪਾਸ ਫਿਰਦਾ ਰਹਿੰਦਾ ਸੀ. ਇਨ੍ਹਾਂ ਦੋਹਾਂ ਨੇ ਉਦਯ ਸਿੰਘ ਅਤੇ ਆਲਮ ਸਿੰਘ ਤੋਂ ਭਾਰੀ ਹਾਰ ਖਾਧੀ. ਆਲਮ ਚੰਦ ਦਾ ਹੱਥ ਆਲਮ ਸਿੰਘ ਨੇ ਵੱਢ ਦਿੱਤਾ ਅਤੇ ਬਲੀਆ ਚੰਦ ਭੀ ਜ਼ਖਮੀ ਹੋ ਕੇ ਨੱਸ ਗਿਆ.
ਸਰੋਤ: ਮਹਾਨਕੋਸ਼