ਆਲਾ ਸਿੰਘ
aalaa singha/ālā singha

ਪਰਿਭਾਸ਼ਾ

ਫੂਲਵੰਸ਼ ਦੇ ਰਤਨ ਬਾਬਾ ਰਾਮ ਸਿੰਘ ਜੀ ਦੇ ਘਰ ਮਾਈ ਸਾਬੀ ਦੇ ਉਦਰ ਤੋਂ ਪੰਥਰਤਨ ਬਾਬਾ ਆਲਾ ਸਿੰਘ ਜੀ ਦਾ ਜਨਮ ੧੭੪੮ ਵਿੱਚ ਫੂਲ ਨਗਰ ਹੋਇਆ.¹ ਆਪ ਨੇ ਠੀਕਰੀ ਵਾਲੇ ਪਿੰਡ, ਸਿੰਘਦਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਤੋਂ ਅਮ੍ਰਿਤ ਛਕਿਆ. ਸੰਮਤ ੧੮੧੦ ਵਿੱਚ ਪਟਿਆਲੇ ਦੇ ਕੱਚੇ ਕਿਲੇ ਦੀ ਨਿਉਂ ਰੱਖੀ ਅਤੇ ੪. ਫੱਗੁਣ ਸੰਮਤ ੧੮੨੦ ਨੂੰ ਪੱਕਾ ਕਿਲਾ ਬਣਾਉਣਾ ਆਰੰਭਿਆ ਤੇ ਪਟਿਆਲਾ ਸ਼ਹਿਰ ਆਬਾਦ ਕੀਤਾ. ੨੭ ਸਾਵਣ ਸੰਮਤ ੧੮੨੨ (੨੨ ਅਗਸਤ ਸਨ ੧੭੬੫) ਨੂੰ ਬਾਬਾ ਜੀ ਦਾ ਦੇਹਾਂਤ ਪਟਿਆਲੇ ਹੋਇਆ, ਜਿਸ ਥਾਂ ਸੁੰਦਰ ਸਮਾਧਿ ਬਣੀ ਹੋਈ ਹੈ, ਅਤੇ ਅਭ੍ਯਾਗਤਾਂ ਨੂੰ ਅੰਨ ਮਿਲਦਾ ਹੈ. ਦੇਖੋ, ਫੂਲਵੰਸ਼.
ਸਰੋਤ: ਮਹਾਨਕੋਸ਼