ਆਵਣ ਜਾਣੀ
aavan jaanee/āvan jānī

ਪਰਿਭਾਸ਼ਾ

ਦੇਖੋ, ਆਵਣ ਜਾਣਾ। ੨. ਇਸਥਿਤ ਨਾ ਰਹਿਣ ਵਾਲੀ. ਵਿਨਸਨਹਾਰ. "ਇਨਿ ਮਨਿ ਡੀਠੀ ਸਭ ਆਵਣ ਜਾਣੀ." (ਮਾਝ ਅਃ ਮਃ ੩) ੩. ਸੰਗ੍ਯਾ- ਸ੍ਰਿਸ੍ਟਿ. ਮਖ਼ਲੂਕ਼ਾਤ. "ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਵਣਜਾਣੀ." (ਆਸਾ ਅਃ ਮਃ ੩)
ਸਰੋਤ: ਮਹਾਨਕੋਸ਼