ਇਠਾ
itthaa/itdhā

ਪਰਿਭਾਸ਼ਾ

ਸੰ. ਇਸ੍ਟ. ਵਿ- ਚਾਹਿਆ ਹੋਇਆ. ਲੋੜੀਂਦਾ. ਵਾਂਛਿਤ। ੨. ਪੂਜਿਤ. "ਹਰਿ ਇਠੈ ਨਿਤ ਧਿਆਇਂਦਾ." (ਸ੍ਰੀ ਮਃ ੫. ਪੈਪਾਇ) ੩. ਪਿਆਰਾ. ਮਨਭਾਵਨ. "ਗੁਸਾਈ ਮਿਹੰਡਾ ਇਠੜਾ." (ਸ੍ਰੀ ਮਃ ੫. ਪੈਪਾਇ) "ਮਿਤ੍ਰ ਨ ਇਠ ਧਨ ਰੂਪ ਹੀਣ." (ਵਾਰ ਜੈਤ) ਇਸ੍ਟ ਮਿਤ੍ਰ। ੪. ਦੇਖੋ, ਇਸਟ.
ਸਰੋਤ: ਮਹਾਨਕੋਸ਼