ਪਰਿਭਾਸ਼ਾ
ਸਾਧੂ ਗੋਬਿੰਦ ਸਿੰਘ ਜੀ ਦਾ ਹਿੰਦੀ ਭਾਸਾ ਵਿੱਚ ਲਿਖਿਆ ਗੁਰੂ ਸਾਹਿਬਾਨ ਅਤੇ ਖ਼ਾਲਸਾਪੰਥ ਦਾ ਇਤਿਹਾਸ, ਜੋ ੭੨ ਅਧ੍ਯਾਵਾਂ ਵਿੱਚ ਹੈ. ਇਹ ਪਹਿਲੀ ਵਾਰ ਸ਼੍ਰੀ ਵੇਂਕਟੇਸ਼੍ਵਰ ਪ੍ਰੇਸ ਬੰਬਈ ਵਿੱਚ ਸੰਮਤ ੧੯੫੯ ਨੂੰ ਛਪਿਆ ਹੈ. ਭਾਵੇਂ ਇਸ ਵਿੱਚ ਐਤਿਹਾਸਿਕ ਦ੍ਰਿਸ੍ਟੀ ਨਾਲ ਕਈ ਭੁੱਲਾਂ ਹਨ, ਪਰੰਤੂ ਲੇਖਕ ਨੇ ਉੱਤਮ ਭਾਵ ਅਤੇ ਯੋਗ੍ਯਤਾ ਨਾਲ ਇਹ ਗ੍ਰੰਥ ਲਿਖਿਆ ਹੈ.#ਭੂਮਿਕਾ ਵਿੱਚ ਪ੍ਰਕਾਸ਼ਕ ਲਿਖਦੇ ਹਨ- "ਜਿਸ ਸਿੱਖ ਜਾਤਿ ਕੀ ਪ੍ਰਤਿਭਾ ਭਾਰਤਵਰ੍ਸ ਕੇ ਇਤਿਹਾਸ ਮੇ ਸੂਰ੍ਯ ਕੇ ਸਮਾਨ ਚਮਕ ਰਹੀ ਹੈ, ਜਿਸ ਖਾਲਸਾਜਾਤਿ ਕੇ ਸੌਰ੍ਯ, ਪਰਾਕ੍ਰਮ ਦੇਸ਼ਹਿਤ ਔਰ ਪ੍ਰਾਣਪਨ ਸੇ ਦੇਸ਼ ਕੇ ਸ੍ਵਾਤੰਤ੍ਰ੍ਯ ਕੀ ਰਕ੍ਸ਼ਾ ਕੋ ਦੇਖਕਰ ਵੀਰ ਅੰਗਰੇਜ ਸਿਰ ਝੁਕਾਤੇ ਹੈਂ, ਜਿਸ ਸਿੱਖ ਜਾਤਿ ਨੇ ਅੰਗ੍ਰੇਜੀ ਸੇਨਾ ਮੇ ਉੱਚਾਸਨ ਪਾਕਰ ਅਪਨੇ ਧਵਲ ਯਸ਼ ਸੇ ਦਿਸ਼ਾ ਵਿਦਿਸ਼ਾਂਓ ਕੋ ਧਵਲ ਕਰ ਰੱਖਾ ਹੈ, ਜੋ ਸਿੱਖ ਜਾਤਿ ਦੁਰ੍ਦਾਂਤ ਯਵਨੋ ਕੇ ਚੰਗੁਲ ਸੇ ਹਿੰਦੁਧਰਮ ਕੋ ਛੁਡਾਨੇ ਕੇ ਲਿਯੇ ਅਪਨਾ ਪ੍ਯਾਰਾ ਰਕ੍ਤ ਬਹਾਚੁਕੀ ਹੈ, ਉਸੀ ਸਿੱਖ ਜਾਤਿ ਕਾ, ਉਸੀ ਸਿੱਖ ਜਾਤਿ ਕੇ ਪੂਜ੍ਯ ਗੁਰੂਓਂ ਕਾ ਯਹ ਇਤਿਹਾਸ ਹੈ. ਇਤਿਹਾਸ ਮੇ ਜੋ ਬਾਤੇਂ ਹੋਤੀ ਹੈਂ ਸਬ ਹੀ ਇਸ ਮੇ ਹੈਂ, ਇਸ ਮੇ ਧਰਮੋਪਦੇਸ਼ ਹੈ, ਸ਼ੂਰਤਾ ਹੈ, ਪਰਾਕ੍ਰਮ ਹੈ, ਸ੍ਵਦੇਸ਼ਪ੍ਰੀਤਿ ਹੈ, ਆਤਮਵਿਸਰਜਨ ਹੈ ਔਰ ਪਰੋਪਕਾਰ ਹੈ. ਪੁਸ੍ਤਕ ਮੇ ਕ੍ਯਾ ਕ੍ਯਾ ਵਿਸਯ ਹੈ, ਭੂਮਿਕਾ ਮੇ ਉੱਲੇਖ ਕਰਨਾ ਏਕ ਵ੍ਰਿਹਤ ਸੇਨਾ ਕੋ ਛੋਟੇ ਸ੍ਥਲ ਮੇ ਭਰ ਦੇਨਾ ਹੈ." XXX
ਸਰੋਤ: ਮਹਾਨਕੋਸ਼