ਇਫ਼ਤਰਾ
ifataraa/ifatarā

ਪਰਿਭਾਸ਼ਾ

ਅ਼. [اِفترا] ਇਫ਼ਤਿਰਾ. ਸੰਗ੍ਯਾ- ਨਿੰਦਾ। ੨. ਤੁਹਮਤ। ੩. ਬੋਹਤਾਨ. ਮੁਬਾਲਿਗ਼ਾ. ਅਤਿਸ਼ਯੋਕ੍ਤਿ। ੪. ਝੂਠ. ਅਸਤ੍ਯ. "ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਇ." (ਤਿਲੰ ਕਬੀਰ) ਜੇ ਦਿਲ ਦਾ ਫ਼ਿਕਰ ਨਾ ਜਾਵੇ, ਤਾਂ ਵੇਦ. ਕੁਰਾਨ ਆਦਿ ਇਫ਼ਤਰਾ ਹਨ.
ਸਰੋਤ: ਮਹਾਨਕੋਸ਼