ਪਰਿਭਾਸ਼ਾ
ਸੰ. उच्च्यिनी- ਉੱਜਯਿਨੀ. ਸੰਗ੍ਯਾ- ਗਵਾਲੀਅਰ ਰਾਜ ਵਿੱਚ ਮਾਲਵਾ ਦੇਸ਼ ਦੀ ਪੁਰਾਣੀ ਰਾਜਧਾਨੀ, ਜੋ ਸ਼ਿਪ੍ਰਾ ਨਦੀ ਦੇ ਦੱਖਣੀ ਕਿਨਾਰੇ ਹੈ. ਇਸ ਥਾ ਕੁਝ ਚਿਰ ਵਿਕ੍ਰਮਾਦਿਤ੍ਯ ਨੇ ਭੀ ਰਾਜ ਕੀਤਾ ਹੈ. ਇਸ ਦਾ ਨਾਉਂ ਸੰਸਕ੍ਰਿਤ ਗ੍ਰੰਥਾਂ ਵਿੱਚ "ਅਵੰਤੀ" ਭੀ ਦੇਖੀਦਾ ਹੈ. ਇਥੇ ਮਹਾਂਕਾਲ ਦਾ ਬਹੁਤ ਪੁਰਾਣਾ ਮੰਦਿਰ ਹੈ. "ਭੂਪ ਉਜੈਨ ਪੁਰੀ ਕੋ ਜਹਾਂ." (ਕ੍ਰਿਸਨਾਵ)
ਸਰੋਤ: ਮਹਾਨਕੋਸ਼