ਉਟੰਕਣ
utankana/utankana

ਪਰਿਭਾਸ਼ਾ

ਸੰਗ੍ਯਾ- ਇੱਕ ਗਣਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਰਗਣ, ਇੱਕ ਗੁਰੁ. , , , , , , , . ਹਰੇਕ ਚਰਣ ਵਿੱਚ ਪਹਿਲਾ ਵਿਸ਼ਰਾਮ ੧੨. ਤੇ, ਦੂਜਾ ੧੦. ਅੱਖਰਾਂ ਤੇ.#ਉਦਾਹਰਣ-#ਸੂਰਬੀਰਾ ਸਜੇ ਘੋਰ ਬਾਜੇ ਬਜੇ,#ਭਾਜ ਕੰਤਾ! ਸੁਣੇ ਰਾਮ ਆਏ,#ਬਾਲਿ ਮਾਰ੍ਯੋ ਬਲੀ ਸਿੰਧੁ ਪਾਟ੍ਯੋ ਜਿਨੈ,#ਤਾਹਿ ਸੋ ਬੈਰ ਕੈਸੇ ਰਚਾਏ?#ਬ੍ਯਾਧ ਜੀਤ੍ਯੋ ਜਿਨੈ ਜੰਭ ਮਾਰ੍ਯੋ ਉਨੈ,#ਰਾਮ ਔਤਾਰ ਸੋਈ ਸੁਹਾਏ,#ਦੇ ਮਿਲੋ ਜਾਨਕੀ ਬਾਤ ਹੈ ਸ੍ਯਾਨ ਕੀ,#ਚਾਮ ਕੇ ਦਾਮ ਕਾਹੇ ਚਲਾਏ?¹ (ਰਾਮਾਵ)
ਸਰੋਤ: ਮਹਾਨਕੋਸ਼