ਉਤਾਵਲਾ
utaavalaa/utāvalā

ਪਰਿਭਾਸ਼ਾ

ਵਿ- ਕਾਹਲਾ. ਛੇਤੀ ਕਰਨ ਵਾਲਾ। ੨. ਫੁਰਤੀਲਾ. ਚਾਲਾਕ। ੩. ਵ੍ਯਾਕੁਲ. ਘਬਰਾਇਆ ਹੋਇਆ। ੪. ਕ੍ਰਿ. ਵਿ- ਛੇਤੀ ਤੁਰੰਤ. "ਸਚ ਟਿਕੈ ਘਰਿ ਆਇ ਸਬਦਿ ਉਤਾਵਲਾ." (ਆਸਾ ਅਃ ਮਃ ੧)
ਸਰੋਤ: ਮਹਾਨਕੋਸ਼