ਪਰਿਭਾਸ਼ਾ
ਸੰ. उत्थानिका- ਉੱਥਾਨਿਕਾ. ਸੰਗ੍ਯਾ- ਕਿਸੇ ਪ੍ਰਸੰਗ ਨੂੰ ਉੱਥਾਨ (ਉਠਾਉਣ) ਤੋਂ ਪਹਿਲਾਂ ਕਥਨ ਕੀਤੀ ਵ੍ਯਾਖ੍ਯਾ. ਭੂਮਿਕਾ. ਦੀਬਾਚਾ. ਤਮਹੀਦ। ੨. ਕਿਸੇ ਗ੍ਯਾਨੀ ਦੀ ਗੁਰੂ ਸਾਹਿਬ ਦੇ ਨਾਉਂ ਤੋਂ ਰਚੀ ਇੱਕ ਪੋਥੀ, ਜਿਸ ਵਿੱਚ ਅਨੇਕ ਗੁਰੁਸ਼ਬਦਾਂ ਦੇ ਬਣਾਉਣ ਦਾ ਕਾਰਣ ਦੱਸਿਆ ਹੈ ਕਿ ਇਹ ਰਚਨਾ ਇਸ ਪਰਥਾਇ ਹੋਈ ਹੈ.
ਸਰੋਤ: ਮਹਾਨਕੋਸ਼