ਉਦਕਭੁਕ
uthakabhuka/udhakabhuka

ਪਰਿਭਾਸ਼ਾ

ਵਿ- ਉਦਕ (ਜਲ) ਦਾ ਭੋਜਨ ਕਰਨ ਵਾਲਾ. ਜਲਾਹਾਰੀ। ੨. ਸੰਗ੍ਯਾ- ਬੜਵਾ ਅਗਨੀ।#੩. ਬਿਜਲੀ. ਅਬਿੰਧਨਾਗਨਿ.¹#"ਤਬ ਕਮਲੇਸ ਹਰਖ ਹ੍ਵੈ ਦ੍ਯਾਲਾ,#ਕਹ੍ਯੋ, ਸੁਨਹੁ ਸਭ ਭੂਸੁਰ ਸਾਲਾ!#ਯਸ੍ਯ ਉਚਾਰ ਉਦਕਭੁਕ, ਵਾਰੀ-#ਤੀਰਥ ਰਾਜ ਦੇਤ ਫਲ ਚਾਰੀ."#(ਗੁਪ੍ਰਸੂ ਰਾਸਿ ੭. ਅਃ ੪, ਛੰਦ ੩੬)#ਦਯਾਲੁ ਬ੍ਰਹਮਾ ਨੇ ਪ੍ਰਸੰਨ ਹੋਕੇ ਆਖਿਆ, ਹੇ ਰਿਖੀ ਲੋਗੋ ਸੁਨੋ! ਜਿਸ ਮੰਤ੍ਰ ਦੇ ਉੱਚਾਰਣ ਤੋਂ ਅਤੇ ਜਲ ਦਾ ਆਚਮਨ ਕਰਨ ਤੋਂ ਵਾਰਿ (ਜਲ) ਦੇ ਜਿਤਨੇ ਤੀਰਥ ਹਨ, ਉਨ੍ਹਾਂ ਦਾ ਰਾਜਾ ਅੰਮ੍ਰਿਤਸਰ, ਚਾਰ ਫਲ ਦਾਨ ਕਰਦਾ ਹੈ. ਮੰਤ੍ਰ ਇਹ ਲਿਖਿਆ ਹੈ:-#"ਓਅੰ ਅਮ੍ਰਿਤੋ- ਦਭਵਾਯ, ਅਮ੍ਰਿਤਰੂਪਾਯ, ਤੀਰਥਰਾਜਾਯ, ਨਮੋਨਮਃ"
ਸਰੋਤ: ਮਹਾਨਕੋਸ਼