ਉਦਯ ਅਸਤ
uthay asata/udhē asata

ਪਰਿਭਾਸ਼ਾ

ਸੰਗ੍ਯਾ- ਉਦਯ ਅਤੇ ਅਸਤ ਨਾਉਂ ਦੇ ਦੋ ਪਹਾੜ. ਪੁਰਾਣਾਂ ਅਨੁਸਾਰ ਉਦਯ ਦੀ ਓਟ ਵਿੱਚੋਂ ਸੂਰਜ ਸਵੇਰ ਵੇਲੇ ਬਾਹਰ ਆਉਂਦਾ ਹੈ ਅਤੇ ਅਸਤ ਦੀ ਓਟ ਵਿੱਚ ਛਿਪਦਾ ਹੈ। ੨. ਸੂਰਜ ਦੇ ਪ੍ਰਗਟ ਹੋਣ ਅਤੇ ਲੋਪ ਹੋਣ ਦੀ ਕ੍ਰਿਯਾ. ਸੂਰਜ ਦਾ ਚੜ੍ਹਨਾ ਅਤੇ ਛਿਪਣਾ। ੩. ਪੂਰਵ ਅਤੇ ਪੱਛਮ. ਭਾਵ- ਸਾਰੀ ਪ੍ਰਿਥਿਵੀ "ਉਦਯ ਅਸਤ ਲੌ ਰਾਜ" (ਸਲੋਹ) ੪. ਜਨਮ- ਮਰਣ.
ਸਰੋਤ: ਮਹਾਨਕੋਸ਼