ਪਰਿਭਾਸ਼ਾ
ਸੰ. उदुम्बर. ਸੰਗ੍ਯਾ- ਉਤ- ਅੰਬਰ. ਅਕਾਸ਼ ਨੂੰ ਲੰਘ ਜਾਣ ਵਾਲਾ. ਭਾਵ- ਵਡਾ ਬਿਰਛ. ਗੁੱਲਰ. ਕ੍ਰਿਮਿਫਲ. Fieus Glomerata. "ਬ੍ਰਹਮ ਉਦੁੰਬਰ ਵਿਟਪ ਸਮਾਨਾ." (ਨਾਪ੍ਰ) ਗੁੱਲਰ ਦੇ ਫਲਾਂ ਵਿੱਚ ਬੇਅੰਤ ਸੂਖਮ ਜੀਵ ਹੁੰਦੇ ਹਨ, ਤੈਸੇ ਕਰਤਾਰ ਵਿੱਚ ਅਨੰਤ ਜੀਵ ਨਿਵਾਸ ਕਰਦੇ ਹਨ। ੨. ਤਾਂਬਾ ਧਾਤੁ. ਤਾਮ੍ਰ। ੩. ਅੱਸੀ ਰੱਤੀ ਭਰ ਤੋਲ। ੪. ਦੇਹਲੀ. ਦੇਹਲੀਜ਼। ੫. ਤਪੀਏ ਦਾ ਇੱਕ ਭੇਦ, ਜੋ ਹੱਥ ਵਿੱਚ ਗੁੱਲਰ ਦਾ ਡੰਡਾ ਰੱਖਦਾ ਹੈ। ੬. ਕੋੜ੍ਹ ਰੋਗ ਦਾ ਇੱਕ ਭੇਦ, ਜਿਸ ਤੋਂ ਸ਼ਰੀਰ ਉੱਪਰ ਗੁੱਲਰ ਦੇ ਫਲ ਜੇਹੇ ਫੋੜੇ ਹੋਕੇ ਫੁੱਟ ਵਹਿੰਦੇ ਹਨ.
ਸਰੋਤ: ਮਹਾਨਕੋਸ਼