ਉਨਮਨ
unamana/unamana

ਪਰਿਭਾਸ਼ਾ

ਸੰ. उन्मनस्- ਉਨਮ੍‌ਨਸ੍‌. ਵਿ- ਛੋਭ (ਕੋਭ) ਸਹਿਤ. ਵ੍ਯਾਕੁਲ ਹੋਇਆ. ਉਖੜੇ ਮਨ ਵਾਲਾ. "ਉਨਮਨ ਮਨੂਆ ਸੁੰਨਿ ਸਮਾਨਾ." (ਗਉ ਕਬੀਰ) ੨. ਯੋਗਮਤ ਅਨੁਸਾਰ, ਜਿਸ ਦਾ ਮਨ ਦੁਨੀਆਂ ਵੱਲੋਂ ਉਪਰਾਮ ਹੋਇਆ ਹੈ. "ਉਨਮਨ ਨਾਮ ਲਗਾਨ." (ਪ੍ਰਭਾ ਮਃ ੪) ੩. ਸੰ. उन्नतमनस्. ਉੱਨਤਮਨ. ਉੱਚਾ ਮਨ. "ਉਨਮਨ ਤਤੁ ਕਮਾਹੁ. (ਵਾਰ ਸੂਹੀ ਮਃ ੧) ੪. ਦੇਖੋ, ਉਨਮਨੀ.
ਸਰੋਤ: ਮਹਾਨਕੋਸ਼