ਉਨਮਾਨੁ
unamaanu/unamānu

ਪਰਿਭਾਸ਼ਾ

ਸੰ. अनुमान- ਅਨੁਮਾਨ. ਸੰਗ੍ਯਾ- ਧ੍ਯਾਨ. ਵਿਚਾਰ. "ਬਡਭਾਗੀ ਉਨਮਾਨਿਆਉ ਰਿਦ ਸ਼ਬਦ ਬਸਾਯਉ." (ਸਵੈਯੇ ਮਃ ੫. ਕੇ) "ਸਾਧਿ ਅਜਗਰੁ ਜਿਨਿ ਕੀਆ ਉਨਮਾਨੁ." (ਸਵੈਯੇ ਮਃ ੨. ਕੇ) ਵਿਵੇਕ ਦ੍ਵਾਰਾ ਜਿਸਨੇ ਵਿਕਾਰ ਰੂਪ ਸਰਪ ਨੂੰ ਕਾਬੂ ਕੀਤਾ ਹੈ। ੨. ਅੰਦਾਜ਼ਾ. ਜਾਂਚ. "ਚਰਨਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ." (ਸ. ਕਬੀਰ) ੩. ਮਿਣਤੀ. ਮਾਪ। ੪. ਸੰ. उन्मान. ਤੋਲ. ਵਜ਼ਨ. ੫. ਬੱਤੀ ਸੇਰ ਭਰ ਤੋਲ। ੬. ਮੁੱਲ. ਕੀਮਤ.
ਸਰੋਤ: ਮਹਾਨਕੋਸ਼